ਪਾਇਲ, ਦੋਰਾਹਾ-(ਜਪਿੰਦਰ ਸਿੰਘ ਗਰੇਵਾਲ/ਸੁਖਵੰਤ ਸਿੰਘ ਸ਼ਾਹਪੁਰ)-ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਕਰੀਬ 8 ਲੱਖ ਰੁਪਏ ਦੀ ਲਾਗਤ ਨਾਲ ਹਲਕਾ ਪਾਇਲ ਦੇ ਪਿੰਡ ਜੈਪੁਰਾ, ਗੁਰਦਿੱਤਪੁਰਾ, ਅਲੂਣਾ ਤੋਲਾ, ਕਟਾਹਰੀ ਅਤੇ ਗੁਰਥਲੀ ਦੀਆਂ ਗ੍ਰਾਮ ਪੰਚਾਇਤਾਂ ਨੂੰ ਪਾਣੀ ਵਾਲੇ ਟੈਂਕਰ ਫਾਇਰ ਸਿਸਟਮ ਮੁਹੱਈਆ ਕਰਵਾਏ ਗਏ। ਇਸ ਸੰਬੰਧੀ ਪਿੰਡ ਅਲੂਣਾ ਤੋਲਾ ਦੇ ਵਾਸੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਧੰਨਵਾਦ ਕੀਤਾ ਗਿਆ। ਇਸ ਸੰਬੰਧੀ ਸਰਪੰਚ ਰਮਨਦੀਪ ਕੌਰ ਅਤੇ ਹਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਇਸ ਪਾਣੀ ਵਾਲੇ ਟੈਂਕਰ ਦੀ ਪਿੰਡ ਦੇ ਸਾਂਝੇ ਕੰਮਾਂ ਲਈ ਬਹੁਤ ਜ਼ਰੂਰਤ ਸੀ।ਪਾਣੀ ਵਾਲੇ ਟੈਂਕਰਾਂ ਵਿੱਚ ਫਾਇਰ ਸਿਸਟਮ ਦੀ ਸਹੂਲਤ ਹੋਣ ਨਾਲ ਕਿਸਾਨ ਵਰਗ ਅਤੇ ਪਿੰਡ ਵਾਸੀਆਂ ਨੂੰ ਵੱਡਾ ਫਾਇਦਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਹਨਾਂ ਪਾਣੀ ਵਾਲੇ ਟੈਂਕਰਾਂ ਵਿੱਚ ਫਾਇਰ ਸਿਸਟਮ ਦੀ ਸਹੂਲਤ ਹੋਣ ਨਾਲ ਪਿੰਡ ਅਤੇ ਇਲਾਕਾ ਨਿਵਾਸੀਆਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇਗਾ।
ਇਸ ਸੰਬੰਧੀ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਇਹਨਾਂ ਉਪਰਾਲਿਆਂ ਤਹਿਤ ਹੁਣ ਪਿੰਡਾਂ ਨੂੰ ਹਾਈਟੈੱਕ ਬਣਾਇਆ ਜਾ ਰਿਹਾ ਹੈ। ਪੰਜਾਬ ਦੇ ਪਿੰਡਾਂ ਦੀਆਂ ਬੁਨਿਆਦੀ ਸਹੂਲਤਾਂ ਵਿੱਚ ਹੁਣ ਪਾਣੀ ਵਾਲੇ ਟੈਂਕਰ ਫਾਇਰ ਸਿਸਟਮ ਵਰਗੀਆਂ ਸਹੂਲਤਾਂ ਵੀ ਸ਼ਾਮਲ ਹੋ ਗਈਆਂ ਹਨ , ਜੋ ਹਲਕੇ ਦੇ ਪਿੰਡਾਂ ਨੂੰ ਹੋਰ ਸੁਰੱਖਿਅਤ ਬਣਾਉਣਗੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਹਰ ਤਰ੍ਹਾਂ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਨਾਲ ਪੰਜਾਬ ਦੇ ਪਿੰਡਾਂ ਦੀ ਤਸਵੀਰ ਬਦਲ ਰਹੀ ਹੈ।
ਇਸ ਮੌਕੇ ਚਰਨਜੋਤ ਸਿੰਘ ਚੀਮਾ ਹੌਂਡਾ ਏਜੰਸੀ ਪਾਇਲ ,ਪੰਚਾਇਤ ਮੈਂਬਰ ਜੋਗਿੰਦਰ ਸਿੰਘ, ਪੰਚਾਇਤ ਕੁਲਜਿੰਦਰ ਸਿੰਘ, ਬਚਿੱਤਰ ਸਿੰਘ, ਦਰਸ਼ਨ ਸਿੰਘ, ਅਮਰੀਕ ਸਿੰਘ, ਹਰਸਿਮਰਨ ਸਿੰਘ, ਸਤਨਾਮ ਸਿੰਘ, ਬੇਅੰਤ ਸਿੰਘ , ਸੁਖਵਿੰਦਰ ਸਿੰਘ, ਜਰਨੈਲ ਸਿੰਘ , ਅਮਰਜੀਤ ਸਿੰਘ ਸਮੇਤ ਹੋਰ ਹਾਜ਼ਰ ਸਨ।