ਦਾਣਾ ਮੰਡੀ ਖਾਸੀ ਕਲਾਂ ਵਿਖੇ ਵਿਸ਼ਾਲ ਰੈਲੀ ਵਿੱਚ ਭਰਵਾਂ ਇਕੱਠ ਕਰਨ ਵਾਲਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ--ਮੰਤਰੀ ਮੁੰਡੀਆਂ ਹਰ ਸਮੇਂ ਤੁਹਾਡਾ ਸੇਵਾਦਾਰ ਬਣ ਕੇ ਸੇਵਾ ਕੀਤੀ ਹੈ ਸੇਵਾਦਾਰ ਬਣ ਕੇ ਹੀ ਸੇਵਾ ਕਰਦਾ ਰਹਾਂਗਾ-ਹਰਦੀਪ ਸਿੰਘ ਮੁੰਡੀਆਂ


ਸਾਹਨੇਵਾਲ-(ਜਪਿੰਦਰ ਸਿੰਘ ਗਰੇਵਾਲ)-ਹਲਕਾ ਸਾਹਨੇਵਾਲ ਵਿੱਚ ਪੈਂਦੀ ਦਾਣਾ ਮੰਡੀ ਖਾਸੀ ਕਲਾਂ ਵਿਖੇ ਆਮ ਆਦਮੀ ਪਾਰਟੀ ਵੱਲੋਂ ਰੱਖੀ ਰੈਲੀ  ਵਿੱਚ ਪੰਜਾਬ ਪ੍ਰਭਾਰੀ ਮਨੀਸ਼ ਸਸੋਦੀਆ ਜੀ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਹਲਕੇ ਦੇ ਲੋਕਾਂ ਵੱਲੋਂ ਭਾਰੀ ਇਕੱਠ ਰਾਹੀਂ ਸ਼ਮੂਲੀਅਤ ਕੀਤੀ ਗਈ ਜਿਸ ਨੂੰ ਦੇਖ ਕੇ ਪੰਜਾਬ ਪ੍ਰਭਾਰੀ ਗਦ ਗਦ ਹੋ ਉੱਠੇ ਅਤੇ ਉਨਾਂ ਨੇ ਇਸ ਨੂੰ ਪਾਰਟੀ ਪ੍ਰਤੀ ਲੋਕਾਂ ਦੀ ਖਿੱਚ ਦੇ ਨਾਲ ਨਾਲ ਮੰਤਰੀ ਮੰਡੀਆਂ ਵੱਲੋਂ ਲੋਕਾਂ ਨੂੰ ਦਿੱਤੇ ਜਾ ਰਹੇ ਪਿਆਰ,  ਸਤਿਕਾਰ ਅਤੇ ਹਲਕੇ ਦੇ ਲੋਕਾਂ ਨਾਲ ਪਰਿਵਾਰਕ ਸਾਂਝ ਦੱਸਿਆ | ਅੱਜ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕੇ ਦੇ ਚੇਅਰਮੈਨਾਂ, ਬਲਾਕ ਪ੍ਰਧਾਨਾਂ  ਯੂਥ ਬਲਾਕ ਪ੍ਰਧਾਨਾਂ, ਜਿਲ੍ਹਾ ਪਰੀਸ਼ਦ ਮੈਂਬਰ,ਬਲਾਕ ਸੰਮਤੀ ਮੈਂਬਰਾਂ, ਕੌਂਸਲਰਾਂ,ਸਰਪੰਚਾਂ,ਪੰਚਾਂ ਅਤੇ ਦਰਜਾ ਬਦਰਜਾ ਅਹੁਦੇਦਾਰਾਂ ਤੋਂ ਇਲਾਵਾ ਹਲਕੇ ਦੀ ਸਾਰੇ ਹੀ ਲੋਕਾਂ ਦਾ ਧੰਨਵਾਦ ਕੀਤਾ ਜਿਨਾਂ ਨੇ ਵੱਡੀ ਗਿਣਤੀ ਵਿੱਚ ਦਾਣਾ ਮੰਡੀ ਖਾਸੀ ਕਲਾਂ ਵਿੱਚ ਪਹੁੰਚ ਕੇ ਆਮ ਆਦਮੀ ਪਾਰਟੀ ਪ੍ਰਤੀ ਪਿਆਰ ਨੂੰ ਦਿਖਾਇਆ ਹੈ ਇਸ ਲਈ ਉਹਨਾਂ ਨੇ ਦਿਲ ਦੀਆਂ ਗਹਿਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਕੀਤਾ ਅਤੇ  ਕਿਹਾ ਕਿ ਉਹ ਸੇਵਾਦਾਰ ਬਣ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਹਰ ਸਮੇਂ ਕਰਦੇ ਰਹਿਣਗੇ |

Post a Comment

Previous Post Next Post