ਲੁਧਿਆਣਾ-(ਜਪਿੰਦਰ ਸਿੰਘ ਗਰੇਵਾਲ) ਹਲਕਾ ਸਾਹਨੇਵਾਲ ਅਧੀਨ ਪੈਂਦੀ ਦਾਣਾ ਮੰਡੀ ਖਾਸੀ ਕਲਾਂ ਵਿਖੇ ਆਉਣ ਵਾਲੀ 1 ਅਪ੍ਰੈਲ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਪਾਰਟੀ ਵਰਕਰਾਂ ਅਤੇ ਆਗੂਆਂ ਨੂੰ ਸੰਬੋਧਨ ਕਰਨ ਦੇ ਲਈ ਉਚੇਚੇ ਤੌਰ ਤੇ ਪਹੁੰਚ ਰਹੇ ਹਨ। ਰੈਲੀ ਨੂੰ ਸਫਲ ਬਣਾਉਣ ਦੇ ਲਈ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਦੇ ਵੱਲੋਂ ਹਲਕੇ ਦੇ ਸਾਰੇ ਚੇਅਰਮੈਨ, ਕੋਆਰਡੀਨੇਟਰ, ਬਲਾਕ ਪ੍ਰਧਾਨ ਸਾਹਿਬਾਨ, ਬਲਾਕ ਕੋਆਰਡੀਨੇਟਰ, ਯੂਥ ਪ੍ਰਧਾਨਾਂ, ਪਿੰਡ ਪ੍ਰਧਾਨਾ, ਸਰਪੰਚ ਸਾਹਿਬਾਨ ਪੰਚ ਸਾਹਿਬਾਨ ਬਲਾਕ ਸੰਮਤੀ ਮੈਂਬਰ ਸਾਹਿਬਾਨ,ਜਿਲ੍ਹਾ ਪਰਿਸ਼ਦ ਮੈਂਬਰ, ਕੌਂਸਲਰ ਸਾਹਿਬਾਨ ਅਤੇ ਪਾਰਟੀ ਦੇ ਸਾਰੇ ਲੀਡਰ ਪਿੰਡ ਪ੍ਰਧਾਨ ਅਤੇ ਪਾਰਟੀ ਦੇ ਵਰਕਰ ਸਾਹਿਬਾਨਾਂ ਨਾਲ ਵੀਰ ਪੈਲਸ ਵਿਖੇ ਮੀਟਿੰਗ ਕੀਤੀ ਅਤੇ ਰੈਲੀ ਸਬੰਧੀ ਸਾਰਿਆਂ ਦੀਆਂ ਡਿਊਟੀਆਂ ਲਗਾਈਆਂ।ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਸਾਰੇ ਹੀ ਅਹੁਦੇਦਾਰਾਂ ਨੂੰ ਇੱਕ ਅਪ੍ਰੈਲ ਦੀ ਰੈਲੀ ਵਿੱਚ ਹੁੰਮ ਹੁੰਮਾਂ ਕੇ ਪਹੁੰਚਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕੇ 2022 ਦੀਆਂ ਚੋਣਾਂ ਦੀ ਤਰ੍ਹਾਂ 2027 ਦੀਆਂ ਚੋਣਾਂ ਵਿੱਚ ਵੀ ਆਪਾਂ ਸਾਰੇ ਇੱਕਜੁੱਟ ਹੋ ਕੇ ਆਮ ਆਦਮੀ ਪਾਰਟੀ ਦਾ ਸਾਥ ਦਈਏ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਰਪੀਟ ਕਰਕੇ ਪੰਜਾਬ ਨੂੰ ਹੋਰ ਵੀ ਤਰੱਕੀ ਵੱਲ ਲੈ ਕੇ ਜਾਈਏ।ਇਸ ਮੌਕੇ ਬੁੱਢੇਵਾਲ ਖੰਡ ਮਿੱਲ ਦੇ ਚੇਅਰਮੈਨ ਜੋਰਾਵਰ ਸਿੰਘ ਮੁੰਡੀਆ, ਚੇਅਰਮੈਨ ਦਰਸ਼ਨ ਸਿੰਘ ਮਾਹਲਾ,ਚੇਅਰਮੈਨ ਹੇਮਰਾਜ ਰਾਜੀ ਮੰਡੀ ਬੋਰਡ ਸਾਹਨੇਵਾਲ, ਤੇਜਿੰਦਰ ਸਿੰਘ ਮਿੱਠੂ ਸੰਗਠਨ ਇਨਚਾਰਜ, ਕੌਂਸਲਰ ਜਸਪਾਲ ਸਿੰਘ ਗਰੇਵਾਲ,ਸਰਪੰਚ ਜਸਪ੍ਰੀਤ ਸਿੰਘ ਪੰਧੇਰ, ਸਾਬਕਾ ਕੌਂਸਲਰ ਸੁਰਜੀਤ ਸਿੰਘ ਰਾਏ,ਹਰਦੇਵ ਸਿੰਘ ਸੋਢੀ,ਸਰਬਜੀਤ ਸਿੰਘ ਸੈਣੀ,ਅਮਰਦੀਪ ਸਿੰਘ ਗਿੱਲ ਧਨਾਨਸੂ,ਚੇਅਰਮੈਨ ਗੁਰਪ੍ਰੀਤ ਸਿੰਘ ਭੈਣੀ ਸਾਹਿਬ,ਮਨਦੀਪ ਸਿੰਘ ਰਾਜਾ ਬਲਾਕ ਸੰਮਤੀ ਮੈਂਬ,ਪੀਏ ਰਸ਼ਪਾਲ ਸਿੰਘ , ਪੀਏ ਇਕਬਾਲ ਸਿੰਘ ,ਸਰਪੰਚ ਕਰਮਜੀਤ ਸਿੰਘ ਗਰੇਵਾਲ ਖਾਸੀ ਕਲਾਂ,ਸਰਪੰਚ ਪਰਮਿੰਦਰ ਸਿੰਘ ਸੋਨੂ ਭਾਮੀਆਂ ਕਲਾਂ,ਰਜੀਵ ਗੁਪਤਾ, ਰਿੰਕਲ ਤਾਜਪੁਰ,ਕਾਲੀ ਜਮਾਲਪੁਰ,ਰਿੰਪੀ ਕੋਚਰ, ਭੁਪਿੰਦਰ ਸਿੰਘ ਸਰਪੰਚ, ਸਰਪੰਚ ਪਤੀ ਬਲਵਿੰਦਰ ਵਿਰਕ,ਭੋਲਾ ਮਾਂਗਟ,ਕਰਨ ਨਨਚਾਹਲ ,ਸੁਰਜੀਤ ਸਿੰਘ ਗਰਚਾ,ਗੁਰਮੀਤ ਤਲਵਾੜਾ,ਦਲਜੀਤ ਸਿੰਘ ਖਾਸੀ, ਰਜਿੰਦਰ ਹੁੰਦਲ ਸਰਪੰਚ,ਜਗਦੀਪ ਸਿੰਘ ਜੱਗਾ,ਸਰਪੰਚ ਗਗਨਦੀਪ ਸਿੰਘ ਜੰਡਿਆਲੀ, ਬਲਾਕ ਪ੍ਰਧਾਨ ਜਸਵੰਤ ਸਿੰਘ, ਪ੍ਰਿੰਸ ਸੈਣੀ, ਸਰਪੰਚ ਕੁਲਵੰਤ ਭਾਮੀਆ ਖੁਰਦ ਆਦਿ ਹਾਜ਼ਰ ਸਨ।
1 ਅਪ੍ਰੈਲ ਨੂੰ ਦਾਣਾ ਮੰਡੀ ਖਾਸੀ ਕਲਾਂ ਵਿੱਚ ਹੋਣ ਵਾਲੀ ਰੈਲੀ ਸੰਬੰਧੀ ਕੈਬਨਿਟ ਮੰਤਰੀ ਮੁੰਡੀਆਂ ਨੇ ਕੀਤੀ ਮੀਟਿੰਗ
byFateh Express
-
0