ਫਤਹਿਗੜ੍ਹ ਸਾਹਿਬ (ਗੁਰਪ੍ਰੀਤ ਸਿੰਘ ਜਖਵਾਲੀ) ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਲਜੀਤ ਸਿੰਘ ਭੁੱਟਾ ਵੱਲੋਂ ਪਾਰਟੀ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਨਗਰ ਕੌਂਸਲ ਸਰਹਿੰਦ ਦੇ ਵਾਰਡ ਨੰਬਰ 20 ਅਤੇ 21 ਲਈ ਨਵੇਂ ਇੰਚਾਰਜ ਨਿਯੁਕਤ ਕੀਤੇ ਗਏ ਹਨ। ਪਾਰਟੀ ਦੇ ਫੈਸਲੇ ਅਨੁਸਾਰ ਵਾਰਡ ਨੰਬਰ 20 ਤੋਂ ਸੁਖਵਿੰਦਰ ਸਿੰਘ ਅਤੇ ਵਾਰਡ ਨੰਬਰ 21 ਤੋਂ ਗੁਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਇੰਚਾਰਜ ਲਗਾਇਆ ਗਿਆ ਹੈ।ਇਸ ਮੌਕੇ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਜੜਾਂ ਤੋਂ ਮਜ਼ਬੂਤ ਸੰਗਠਨ ਬਣਾਉਣ ’ਤੇ ਵਿਸ਼ਵਾਸ ਕਰਦਾ ਹੈ। ਉਨ੍ਹਾਂ ਕਿਹਾ ਕਿ ਵਾਰਡ ਪੱਧਰ ’ਤੇ ਮਜ਼ਬੂਤ ਲੀਡਰਸ਼ਿਪ ਨਾਲ ਹੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾ ਸਕਦਾ ਹੈ। ਸੁਖਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਦੋਵੇਂ ਹੀ ਪਾਰਟੀ ਦੇ ਨਿਸ਼ਠਾਵਾਨ, ਤਜਰਬੇਕਾਰ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਰੱਖਣ ਵਾਲੇ ਆਗੂ ਹਨ।ਨਵੇਂ ਇੰਚਾਰਜਾਂ ਨੇ ਆਪਣੀ ਨਿਯੁਕਤੀ ’ਤੇ ਪਾਰਟੀ ਦੀ ਉੱਚ ਕਮਾਨ ਅਤੇ ਬਲਜੀਤ ਸਿੰਘ ਭੁੱਟਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਉਨ੍ਹਾਂ ’ਤੇ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਵਾਰਡਾਂ ਵਿੱਚ ਰਹਿੰਦੇ ਲੋਕਾਂ ਦੀਆਂ ਮੁੱਖ ਸਮੱਸਿਆਵਾਂ ਜਿਵੇਂ ਸਫਾਈ, ਪੀਣ ਵਾਲਾ ਪਾਣੀ, ਸੜਕਾਂ ਅਤੇ ਬੁਨਿਆਦੀ ਸਹੂਲਤਾਂ ਨੂੰ ਪਹਿਲ ਦੇ ਆਧਾਰ ’ਤੇ ਉਭਾਰਿਆ ਜਾਵੇਗਾ।ਇਸ ਮੌਕੇ ਅਕਾਲੀ ਦਲ ਦੇ ਕਈ ਸੀਨੀਅਰ ਆਗੂ, ਵਰਕਰ ਅਤੇ ਸਮਰਥਕ ਹਾਜ਼ਰ ਰਹੇ। ਸਭ ਨੇ ਨਵੇਂ ਇੰਚਾਰਜਾਂ ਨੂੰ ਵਧਾਈ ਦਿੰਦੇ ਹੋਏ ਉਮੀਦ ਜਤਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਵਾਰਡ ਪੱਧਰ ’ਤੇ ਪਾਰਟੀ ਹੋਰ ਮਜ਼ਬੂਤ ਹੋਵੇਗੀ। ਨਿਰਮਲ ਸਿੰਘ ਸਾਬਕਾ ਐਮਸੀ,ਸਵਰਨਜੀਤ ਸਿੰਘ ਸੋਨੂ, ਸਿੰਘ,ਕੁਲਦੀਪ ਸਿੰਘ,ਹਰਮਨਦੀਪ ਸਿੰਘ,ਗੁਰਤੇਜ ਸਿੰਘ ਗਿੱਲ,ਹਰਪ੍ਰੀਤ ਸਿੰਘ,ਬਲਰਾਜ ਸਿੰਘ ਮਾਨ,ਗੁਰਮੀਤ ਸਿੰਘ,ਬਲਜੀਤ ਸਿੰਘ ਦਿਓਲ,ਹਰਸਿਮਰਨ ਸਿੰਘ,ਬਲਜਿੰਦਰ ਸਿੰਘ,ਸੁਖਵਿੰਦਰ,ਦਵਿੰਦਰ ਸਿੰਘ ਗਿੱਲ,ਗੁਰਮੇਜ ਸਿੰਘ ਬ੍ਰਾਹਮਣ ਮਾਜਰਾ,ਗੁਲਸ਼ਨ ਸਿੰਘ,ਕੁਲਵੀਰ ਸਿੰਘ ਖਵਾਜਾ ਪੀਰ ਕਲੋਨੀ ਸਰਹਿੰਦ,ਮਨਜੀਤ ਸਿੰਘ ਮਾਨ ਖਾਨਪੁਰ ਆਦਿ ਹਾਜ਼ਰ ਸਨ।
Tags
punjab
