ਕਿਸਾਨਾਂ ਦੀ ਫਸਲ ਦੇ ਘਟਣ ਨਾਲ ਕਿਸਾਨਾਂ ਦੇ ਨਾਲ-ਨਾਲ ਆੜ੍ਹਤੀਆਂ ਦੇ ਹਿੱਤਾਂ ਤੇ ਵੀ ਗਹਿਰਾ ਅਸਰ ਪਿਆ ਹੈ :-ਸੁਰਿੰਦਰ ਸਿੰਘ ਧਤੌਂਦਾ

ਫਤਹਿਗੜ੍ਹ ਸਾਹਿਬ 26 ਅਕਤੂਬਰ (ਗੁਰਪ੍ਰੀਤ ਸਿੰਘ ਜਖਵਾਲੀ)-ਪੰਜਾਬ ਦੇ ਕਈ ਜਿਲਿਆਂ ਵਿੱਚ ਝੋਨੇ ਦੀ ਫਸਲ ਹੜ੍ਹਾਂ ਨੇ ਤਬਾਹ ਕੀਤੀ ਤੇ ਬਾਕੀ ਜਿਲਿਆਂ ਵਿੱਚ ਕੁਦਰਤ ਦੀ ਮਾਰ ਹੇਠ ਆ ਗਈ, ਜਿਸ ਕਰਕੇ ਝਾੜ ਬਿਲਕੁੱਲ ਥੋੜ੍ਹਾ ਹੀ ਰਹਿ ਗਿਆ ਅਤੇ ਪੰਜਾਬ ਦੀ ਕਿਸਾਨੀ ਪੂਰੇ ਆਰਥਿਕ ਸੰਕਟ ਦਾ ਸ਼ਿਕਾਰ ਹੋ ਗਈ ਹੈ, ਉਕਤ ਵਿਚਾਰਾਂ ਦਾ ਪ੍ਰਗਟਾਵਾ ਨਾਸਾ ਦੇ ਜਰਨਲ ਸਕੱਤਰ ਪੰਜਾਬ ਸੁਰਿੰਦਰ ਸਿੰਘ ਧਤੌਂਦਾ ਨੇ ਇਕ ਬਿਆਨ ਪ੍ਰੈੱਸ ਰਿਲੀਜ਼ ਰਾਹੀਂ ਜਾਰੀ ਕਰਦੇ ਹੋਏ ਕੀਤਾ ਅਤੇ ਉਹਨ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਸਹਿਕਾਰੀ ਸਭਾਵਾਂ ਤੇ ਬੈਂਕਾਂ ਦੇ ਕਰਜ਼ੇ ਕੁਦਰਤੀ ਆਫਤਾਂ ਨੂੰ ਦੇਖਦੇ ਮਾਫ਼ ਕੀਤੇ ਜਾਣੇ ਚਾਹੀਦੇ ਹਨ, ਕਿਉਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੂੰ ਪੰਜਾਬ ਦੀ ਕਰੋਪੀ ਦਾ ਮਸਲਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕੋਲ ਤੁਰੰਤ ਉਠਾਉਣਾ ਚਾਹੀਦਾ ਹੈ, ਕਿਉਕਿ ਦੇਸ਼ ਵਿੱਚ ਸਭ ਤੋਂ ਮਾੜੀ ਹਾਲਤ ਕਿਸਾਨਾਂ ਦੀ ਹੋ ਗਈ ਹੈ ਅਤੇ ਹੁਣ ਪੰਜਾਬ ਦੇ ਵਿਕਾਸ ਨਾਲੋਂ ਕਿਸਾਨਾਂ ਦੀ ਹਾਲਤ ਨੂੰ ਸੁਧਾਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ,ਉਹਨਾਂ ਕਿਹਾ ਕੀ ਕਿਸਾਨਾਂ ਦੀ ਫਸਲ ਦੇ ਘਟਣ ਨਾਲ ਕਿਸਾਨਾਂ ਦੇ ਨਾਲ-ਨਾਲ ਆੜ੍ਹਤੀਆਂ ਦੇ ਹਿੱਤਾਂ ਤੇ ਵੀ ਗਹਿਰਾ ਅਸਰ ਪਿਆ ਹੈ, ਕਿਉਕਿ ਜਿੰਨਾ ਪੈਸਾ ਉਨਾਂ ਕਿਸਾਨਾਂ ਨੂੰ ਉਨ੍ਹਾਂ ਦੀ ਜਰੂਰਤ ਮੁਤਾਬਿਕ ਦਿੱਤਾ ਹੈ, ਉਨ੍ਹੀ ਫਸਲ ਉਨਾਂ ਕੋਲ ਮੰਡੀਆਂ ਵਿੱਚ ਨਹੀਂ ਪਹੁੰਚੀ,ਜਿਸ ਦਾ ਕਾਰਨ ਕੁਦਰਤੀ ਮਾਰ ਕਿਹਾ ਜਾ ਸਕਦਾ ਹੈ, ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਕਿਸਾਨਾਂ ਨੂੰ ਆਰਥਿਕ ਸੰਕਟ ਵਿੱਚੋਂ ਕੱਢਣ ਲਈ ਕੇਂਦਰ ਸਰਕਾਰ ਅੱਗੇ ਕੁਦਰਤੀ ਆਫਤ ਫੰਡ ਵਿੱਚੋਂ ਮਦਦ ਲਈ ਆਪਣਾ ਪੱਖ ਰੱਖਿਆ ਜਾਵੇ ।

Post a Comment

Previous Post Next Post