ਮਾਡਲ ਸਕੂਲ ਵਿਖੇ ਐਨ.ਸੀ.ਸੀ ਕੈਡਿਟਾਂ ਵੱਲੋਂ 93ਵਾਂ ਭਾਰਤੀ ਵਾਯੂ ਸੈਨਾ ਦਿਵਸ ਮਨਾਇਆ ਗਿਆ

ਪਟਿਆਲਾ-(ਫਤਿਹ ਬਿਊਰੋ)-ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਐਨ.ਸੀ.ਸੀ ਕੈਡਿਟਾਂ ਵੱਲੋਂ ਸਵੇਰ ਦੀ ਸਭਾ ਵਿੱਚ 93ਵਾਂ ਭਾਰਤੀ ਵਾਯੂ ਸੈਨਾ ਦਿਵਸ ਪੂਰੇ ਉਤਸਾਹ ਨਾਲ ਮਨਾਇਆ ਗਿਆ। ਏ ਐਨ ਓ ਸ੍ਰੀ ਸਤਵੀਰ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ 1932 ਵਿੱਚ ਇਸ ਦੀ ਸਥਾਪਨਾ ਤੋਂ ਲੇ ਕੇ ਪਿੱਲੇ ਲਗਭਗ 93ਵੇਂ ਸਾਲਾਂ ਵਿੱਚ ਭਾਰਤੀ ਹਵਾਈ ਫੈਜ ਦੀਆਂ ਵੱਚ–ਵੱਖ ਪ੍ਰਾਪਤੀਆਂ ਬਾਰੇ ਦੱਸਿਆਂ ਅਤੇ ਕਿਹਾ ਕਿ ਸਾਡੇ ਭਾਰਤੀ ਹਵਾਈ ਫੈਜ ਦੇ ਅਫਸਰਾਂ ਦੀ ਯੋਗਤਾ ਤੇ ਉਹਨਾ ਦੀ ਆਧੁਨਿਕ ਏਅਰ ਕਰਾਫਟ, ਭਾਰਤੀ ਹਵਾਈ ਫੈਜ ਨੂੰ ਦੂਨੀਆਂ ਦੀ ਸਭ ਤੋਂ ਮਜਬੂਤ ਫੈਜਾਂ ਵਿੱਚ ਇੱਕ ਬਣਾਉਂਦੀ ਹੈ। ਇਸ ਮੌਕੇ ਏ ਐਨ ਓ ਸ੍ਰੀ ਸਤਵੀਰ ਸਿੰਘ ਗਿੱਲ ਨੇ ਭਾਰਤੀ ਵਾਯੂ ਸੈਨਾ ਦੇ ਏਅਰ ਚੀਫ ਮਾਰਸਲ ਅਰਜੁਨ ਸਿੰਘ, ਏਅਰ ਮਾਰਸਲ ਸੁਬਰੋਤੋ ਮੁਖਰਜੀ, ਏਅਰ ਕਮਾਂਡਰ ਬਾਬਾ ਮੇਹਰ ਸਿੰਘ ਜੀ, ਫਲਾਇੰਗ ਅਫਸਰ ਐਨ.ਐਸ.ਸੇਖੋਂ ਅਤੇ ਹੋਰ ਬਹੁਤ ਸਾਰੇ ਭਾਰਤੀ ਵਾਯੂ ਸੈਨਾ ਦੇ ਅਫਸਰਾਂ ਨੂੰ ਯਾਦ ਕੀਤਾ ਗਿਆੇ ਇਸ ਮੌਕੇ ਸਕੂਲ ਦਾ ਸਾਰਾ ਸਟਾਫ ਮੌਜੂਦ ਸੀ।

Post a Comment

Previous Post Next Post